Thursday, 4 June 2020

ਚਾਮਲ ਜਾਣਾ



ਕੋਈ ਨਹੀ
ਤੂੰ ਚਾਮਲ ਜਾਇਆ ਕਰ
ਤੂੰ ਮੈਨੂੰ ਏਦਾਂ  ਵੀ
ਸੋਹਣੀ ਲਗਦੀ ਹੈ
ਚਾਮਲਿੳ ਜਹੀ
ਬੱਚਿਆਂ ਵਰਗੀ

ਤੇਰਾ ਚਾਮਲ ਜਾਣਾ
ਮੈਨੂੰ ਤੇਰੇ ਹੋਰ ਨੇੜੇ ਕਰਦਾ ਹੈ
ਇਹ ਤੇਰਾ ਚਾਮਲ ਜਾਣਾ
ਮੇਰੇ ਲਈ
ਸ਼ਬਦਾਂ ਦੇ ਬੋਰੇ ਭਰਦਾ ਹੈ

 (ਅਮਰੋ ਲਈ)

 ਗੁਰਪ੍ਰੀਤ ਕੌਰ